ਜ਼ਿਲ੍ਹੇ ਬਾਰੇ
ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਵਿੱਚੋਂ 14 ਮਈ, 2021 ਨੂੰ ਪੰਜਾਬ ਦੇ 23ਵੇਂ ਜ਼ਿਲ੍ਹੇ ਵਜੋਂ ਬਣਾਇਆ ਗਿਆ ਸੀ। ਜ਼ਿਲ੍ਹਾ ਮਾਲੇਰਕੋਟਲਾ ਨੂੰ ਤਿੰਨ ਸਬ-ਡਿਵੀਜ਼ਨਾਂ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਵਿੱਚ ਵੰਡਿਆ ਗਿਆ ਹੈ। 2011 ਦੀ ਮਰਦਮਸ਼ੁਮਾਰੀ ਦੀ ਰਿਪੋਰਟ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦੀ ਆਬਾਦੀ 429,754 ਹੈ । ਮਲੇਰਕੋਟਲਾ ਵਿੱਚ ਆਬਾਦੀ ਦੀ ਘਣਤਾ 837 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ।