ਕਿਵੇਂ ਪਹੁੰਚੀਏ
ਹਵਾਈ ਮਾਰਗ:-
ਮਾਲੇਰਕੋਟਲਾ ਦੇ ਨੇੜੇ ਦੇ ਏਅਰਪੋਰਟ:-
→ਚੰਡੀਗੜ ਇੰਟਰਨੈਸ਼ਨਲ ਏਅਰਪੋਰਟ,ਸਾਹਿਬਜਾਦਾ ਅਜੀਤ ਸਿੰਘ ਨਗਰ,ਮੋਹਾਲੀ (ਲਗਭਗ 120 ਕਿਲੋਮੀਟਰ ਦੀ ਦੂਰੀ ਤੇ ਹੈ)
→ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ,ਅੰਮ੍ਰਿਤਸਰ (ਲ਼ਗਭਗ 250 ਕਿਲੋਮੀਟਰ ਦੀ ਦੂਰੀ ਤੇ ਹੈ)
→ਸਾਹਨੇਵਾਲ ਏਅਰਪੋਰਟ ਜੋ ਕਿ ਲੁਧਿਆਣਾ ਏਅਰਪੋਰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ (ਲਗਭਗ 49.8 ਕਿਲੋਮੀਟਰ ਦੀ ਦੂਰੀ ਤੇ ਹੈ)
ਰੇਲਗੱਡੀ ਮਾਰਗ:-
ਇਹ ਲੁਧਿਆਣਾ ਤੋਂ ਦਿੱਲੀ ਰੇਲਵੇ ਲਾਇਨ ਤੇ ਹੈ,ਜਿਲ੍ਹਾ ਮਾਲੇਰਕੋਟਲਾ ਦਿੱਲੀ-ਜੈਖਲ-ਧੁਰੀ-ਲੁਧਿਆਣਾ ਰੇਲਵੇ ਲਾਈਨ ਤੇ ਬਣਿਆ ਹੋਇਆ ਹੈ।ਇਥੋਂ ਦੇ ਨੇੜੇ ਦੇ ਰੇਲਵੇ ਜੰਕਸ਼ਨ ਧੁਰੀ 18 ਕਿਲੋਮੀਟਰ,ਲੁਧਿਆਣਾ 45 ਕਿਲੋਮੀਟਰ ਹਨ।ਮਾਲੇਰਕੋਟਲਾ ਪੰਜਾਬ ਦੇ ਬਾਕੀ ਸ਼ਹਿਰਾਂ ਨਾਲ ਬਹੁਤੇ ਵਧੀਆ ਤਰੀਕੇ ਨਾਲ ਰੇਲਵੇ ਲਾਈਨਾਂ ਰਾਹੀਂ ਜੁੜਿਆ ਹੋਇਆ ਹੈ।
ਬੱਸ ਮਾਰਗ:-
ਮਾਲੇਰਕੋਟਲਾ ਜਿਲ੍ਹਾ ਸੰਗਰੂਰ ਤੋਂ ਲੁਧਿਆਣਾ ਰਾਜ ਹਾਈਵੇ (ਨੰ:11) ਤੇ ਮੌਜੂਦ ਹੈ।ਇਹ 50 ਕਿਲੋਮੀਟਰ (31 ਮਿੰਟ) ਲੁਧਿਆਣੇ ਤੋਂ ਅਤੇ 35 ਕਿਲੋਮੀਟਰ (22 ਮਿੰਟ) ਸੰਗਰੂਰ ਤੋਂ ਦੂਰੀ ਤੇ ਹੈ।
ਤੁਸੀਂ ਅਸਾਨੀ ਨਾਲ ਪੰਜਾਬ ਸਟੇਟ ਦੇ ਕਿਸੇ ਵੀ ਸ਼ਹਿਰ ਤੋਂ ਮਾਲੇਰਕੋਟਲਾ ਲਈ ਬੱਸ ਲੈ ਸਕਦੇ ਹੋ।